Chandigarh ਕੈਬ ਡਰਾਈਵਰ ਦੇ ਕਤਲ ਮਾਮਲੇ 'ਚ ਜੰਮੂ ਕਸ਼ਮੀਰ ਤੋਂ 3 ਮੁਲਜ਼ਮ ਗ੍ਰਿਫ਼ਤਾਰ, ਅੱਤਵਾਦੀਆਂ ਨਾਲ ਜੁੜੇ ਤਾਰ

Sep 02, 2025
Latest Updates
Chandigarh ਕੈਬ ਡਰਾਈਵਰ ਦੇ ਕਤਲ ਮਾਮਲੇ 'ਚ ਜੰਮੂ ਕਸ਼ਮੀਰ ਤੋਂ 3 ਮੁਲਜ਼ਮ ਗ੍ਰਿਫ਼ਤਾਰ, ਅੱਤਵਾਦੀਆਂ ਨਾਲ ਜੁੜੇ ਤਾਰ

ਮੋਹਾਲੀ ਦੇ ਕੈਬ ਡਰਾਈਵਰ ਦੇ ਕਤਲ ਮਾਮਲੇ ਗ੍ਰਿਫ਼ਤਾਰੀ- ਮੋਹਾਲੀ ਪੁਲਿਸ ਵੱਲੋਂ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਮੁਲਜ਼ਮਾਂ ਦਾ ਜੈਸ਼--ਮੁਹੰਮਦ ਨਾਲ ਲਿੰਕ

ਮੋਹਾਲੀ ਦੇ ਨਯਾਗਾਓਂ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕੀਤਾ ਸੀ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੰਮੂ-ਕਸ਼ਮੀਰ ਦੇ 3 ਵਿਅਕਤੀਆਂ ਨੇ ਖਰੜ ਤੋਂ ਕੈਬ ਕਿਰਾਏਤੇ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਡਰਾਈਵਰ ਦੇ ਮੋਬਾਈਲ ਫੋਨ ਬੰਦ ਪਾਏ ਗਏ, ਜਿਸ ਨਾਲ ਤੁਰੰਤ ਸ਼ੱਕ ਪੈਦਾ ਹੋਇਆ।ਪੁਲਿਸ ਨੇ ਟੀਮਾਂ ਦਾ ਗਠਨ ਕਰਕੇ  3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਖੋਹੀ ਗਈ ਗੱਡੀ ਅਤੇ ਅਪਰਾਧ ਵਿੱਚ ਵਰਤੀ ਗਈ .32 ਬੋਰ ਦੀ ਪਿਸਤੌਲ ਬਰਾਮਦ ਕਰ ਲਈ ਗਈ ਹੈ। ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰਨ ਦੀ ਗੱਲ ਕਬੂਲ ਕੀਤੀ ਅਤੇ ਬਾਅਦ ਵਿੱਚ ਲਾਸ਼ ਨੂੰ ਮੋਹਾਲੀ ਖੇਤਰ ਵਿੱਚ ਸੁੱਟ ਦਿੱਤਾ।


ਫੜੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਬਾਸ਼ੀਰ, ਮੁਨੀਸ਼ ਸਿੰਘ, ਇਜਾਜ ਅਹਿਮਦ ਤਿੰਨੇ ਵਾਸੀਆਨ ਜੰਮੂ-ਕਸ਼ਮੀਰ ਵਜੋਂ ਹੋਈ ਹੈ।ਮੁਲਜ਼ਮ ਸਾਹਿਲ ਬਸ਼ੀਰ ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਪੀਐਸ ਕਲਾਮਾਬਾਦ ਵਿਖੇ ਦਰਜ ਯੂਏਪੀਏ ਅਤੇ ਆਰਮਜ਼ ਐਕਟ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਵਿਅਕਤੀ ਹੈ। ਉਸਦੇ ਭਰਾ ਐਜਾਜ਼ ਅਹਿਮਦ ਨੂੰ ਪਹਿਲਾਂ ਜੈਸ਼--ਮੁਹੰਮਦ ਨਾਲ ਜੁੜੇ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਦੀ ਪਛਾਣ ਜੈਸ਼--ਮੁਹੰਮਦ ਦੇ ਓਵਰ ਗਰਾਊਂਡ ਵਰਕਰ (ਓਜੀਡਬਲਯੂ) ਵਜੋਂ ਹੋਈ ਹੈ।

Recent Posts

More About Shoperclub