ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Migraine In Winter: ਸਰਦੀਆਂ ਸ਼ੁਰੂ ਹੋ ਗਈਆਂ ਹਨ ਤੇ ਇਸ ਦੇ ਨਾਲ ਲੋਕਾਂ ਨੂੰ ਕਈ ਸਮੱਸਿਆਵਾਂ ਵੀ ਹੋਣ ਲੱਗੀਆਂ ਹਨ। ਇਸ ਮੌਸਮ 'ਚ ਜਿੱਥੇ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਬਿਮਾਰੀਆਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲੈਂਦੀਆਂ ਹਨ, ਉੱਥੇ ਹੀ ਕਈ ਲੋਕਾਂ ਨੂੰ ਸਿਰਦਰਦ ਦੀ ਸਮੱਸਿਆ ਵੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਲਈ ਇਹ ਗੰਭੀਰ ਨਹੀਂ ਹੁੰਦਾ ਤੇ ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ। ਹਾਲਾਂਕਿ, ਕੁਝ ਲੋਕਾਂ ਲਈ ਮੌਸਮੀ ਮਾਈਗਰੇਨ ਸ਼ੁਰੂਆਤ ਹੋ ਸਕਦੀ ਹੈ, ਜੋ ਅੱਗੇ ਜਾ ਕੇ ਉਨ੍ਹਾਂ ਲਈ ਕਾਫੀ ਮੁਸ਼ਕਲ ਭਰਿਆ ਹੋ ਸਕਦਾ ਹੈ।
ਆਮਤੌਰ 'ਤੇ ਮਾਈਗ੍ਰੇਨ ਦੀ ਸਮੱਸਿਆ ਮੌਸਮ 'ਚ ਬਦਲਾਅ ਨਾਲ ਸ਼ੁਰੂ ਹੁੰਦੀ ਹੈ। ਜਿਹੜੇ ਲੋਕ ਤਾਪਮਾਨ, ਨਮੀ, ਬੈਰੋਮੀਟਰ ਦੇ ਦਬਾਅ ਤੇ ਰੋਸ਼ਨੀ 'ਚ ਤਬਦੀਲੀਆਂ 'ਚ ਉਤਰਾਅ-ਚੜ੍ਹਾਅ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਉਨ੍ਹਾਂ ਨੂੰ ਇਸ ਕਿਸਮ ਦੇ ਮਾਈਗਰੇਨ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਲਈ ਇਸ ਬਾਰੇ ਹੋਰ ਜਾਣਨ ਲਈ ਅਸੀਂ ਮੈਕਸ ਹਸਪਤਾਲ, ਗੁਰੂਗ੍ਰਾਮ ਦੇ ਨਿਊਰੋਲੋਜੀ ਦੇ ਮੁੱਖ ਸਲਾਹਕਾਰ ਡਾ. ਵਿੰਨੀ ਸੂਦ ਨਾਲ ਗੱਲ ਕੀਤੀ।
ਸਰਦੀਆਂ 'ਚ ਕਿਉਂ ਸ਼ੁਰੂ ਹੁੰਦਾ ਹੈ ਮਾਈਗ੍ਰੇਨ ?
ਡਾਕਟਰ ਵਿੰਨੀ ਦੱਸਦੇ ਹਨ ਕਿ ਸਰਦੀਆਂ 'ਚ ਬੈਰੋਮੈਟ੍ਰਿਕ ਪ੍ਰੈਸ਼ਰ 'ਚ ਬਦਲਾਅ ਕਾਰਨ ਮਾਈਗ੍ਰੇਨ ਦੀ ਸਥਿਤੀ ਬਹੁਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਦਿਮਾਗ ਦੀਆਂ ਨਾੜੀਆਂ 'ਚ ਸੰਕੁਚਨ ਹੋ ਜਾਂਦਾ ਹੈ ਜਿਸ ਕਾਰਨ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ 'ਚ ਸੇਰੋਟੋਨਿਨ ਦੇ ਪੱਧਰ 'ਚ ਬਦਲਾਅ ਵੀ ਮਾਈਗ੍ਰੇਨ ਦਾ ਕਾਰਨ ਬਣਦਾ ਹੈ। ਅਜਿਹੀ ਸਥਿਤੀ 'ਚ ਸਰਦੀਆਂ 'ਚ ਮਾਈਗ੍ਰੇਨ ਤੋਂ ਬਚਣ ਲਈ ਠੰਢੀਆਂ ਹਵਾਵਾਂ ਦੇ ਸੰਪਰਕ 'ਚ ਆਉਣ ਤੋਂ ਬਚੋ, ਆਪਣੇ ਆਪ ਨੂੰ ਸਹੀ ਤਰ੍ਹਾਂ ਹਾਈਡਰੇਟ ਰੱਖੋ, ਚੰਗੀ ਨੀਂਦ ਲਓ, ਭੋਜਨ ਨੂੰ ਸਹੀ ਸਮੇਂ 'ਤੇ ਖਾਓ।
ਸਰਦੀਆਂ 'ਚ ਮਾਈਗ੍ਰੇਨ ਤੋਂ ਬਚਣ 'ਚ ਮਦਦਗਾਰ ਹੋਣਗੇ ਇਹ ਨੁਸਖੇ-
ਸਟ੍ਰੈੱਸ ਮੈਨੇਜ ਕਰੋ
ਇਨ੍ਹੀਂ ਦਿਨੀਂ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ ਕਾਫੀ ਤਣਾਅਪੂਰਨ ਹੋ ਗਈ ਹੈ। ਨਾਲ ਹੀ ਮੌਸਮ 'ਚ ਤਬਦੀਲੀ ਕਾਰਨ ਅਕਸਰ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਤਣਾਅ ਨੂੰ ਮੈਨੇਜ ਕਰ ਕੇ ਇਸ ਤੋਂ ਬਚ ਸਕਦੇ ਹੋ। ਇਸ ਦੇ ਲਈ ਡੀਪ ਬ੍ਰੀਦਿੰਗ ਐਕਸਰਸਾਈਜ਼, ਮੈਡੀਟੇਸ਼ਨ ਵਰਗੀਆਂ ਤਕਨੀਕ ਮਦਦਗਾਰ ਹੋਣਗੀਆਂ।
ਹੈਲਦੀ ਨੀਂਦ ਦਾ ਪੈਟਰਨ ਬਣਾਈ ਰੱਖੋ
ਵਿਗੜਦੀ ਜੀਵਨ ਸ਼ੈਲੀ ਕਾਰਨ ਲੋਕਾਂ ਦੀਆਂ ਸੌਣ ਦੀਆਂ ਆਦਤਾਂ ਵੀ ਬਹੁਤ ਬਦਲ ਗਈਆਂ ਹਨ। ਅਨਿਯਮਿਤ ਨੀਂਦ ਮਾਈਗ੍ਰੇਨ ਦਾ ਕਾਰਨ ਬਣ ਸਕਦੀ ਹੈ। ਅਜਿਹੇ 'ਚ ਹਰ ਰੋਜ਼ 7 ਤੋਂ 9 ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰੋ ਤਾਂ ਜੋ ਮਾਈਗ੍ਰੇਨ ਤੋਂ ਬਚਿਆ ਜਾ ਸਕੇ।
ਹਾਈਡ੍ਰੇਟਿਡ ਰਹੋ
ਸਰੀਰ 'ਚ ਪਾਣੀ ਦੀ ਘਾਟ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਮਾਈਗ੍ਰੇਨ ਇਨ੍ਹਾਂ ਸਮੱਸਿਆਵਾਂ 'ਚੋਂ ਇਕ ਹੈ, ਜੋ ਅਕਸਰ ਡੀਹਾਈਡ੍ਰੇਸ਼ਨ ਕਾਰਨ ਸ਼ੁਰੂ ਹੋ ਜਾਂਦੀ ਹੈ।
ਸ਼ਾਂਤ ਮਾਹੌਲ 'ਚ ਰਹੋ
ਮਾਈਗ੍ਰੇਨ ਤੋਂ ਪੀੜਤ ਵਿਅਕਤੀ ਨੂੰ ਅਕਸਰ ਰੌਲੇ-ਰੱਪੇ ਤੇ ਤੇਜ਼ ਰੌਸ਼ਨੀ ਨਾਲ ਪਰੇਸ਼ਾਨੀ ਹੁੰਦੀ ਹੈ। ਅਜਿਹੀ ਸਥਿਤੀ 'ਚ ਕਾਲੇ ਜਾਂ ਗੂੜ੍ਹੇ ਰੰਗ ਦੇ ਪਰਦਿਆਂ ਨਾਲ ਜਿੱਥੇ ਤੁਸੀਂ ਰੋਸ਼ਨੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਤੇ ਰੌਲੇ ਨੂੰ ਘਟਾ ਸ਼ਾਂਤ ਮਾਹੌਲ ਬਣਾਓ। ਇਹ ਮੌਸਮੀ ਮਾਈਗ੍ਰੇਨ ਦੇ ਸੰਭਾਵੀ ਟ੍ਰਿਗਰ ਨੂੰ ਘਟਾ ਸਕਦਾ ਹੈ।