ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ

Dec 25, 2023
Religion
ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦਾਸਤਾਨ

ਪੋਹ ਦੇ ਮਹੀਨੇ ਸਾਨੂੰ ਸਭ ਨੂੰ ਸਰਦੀ ਬਹੁਤ ਸਤਾਉਂਦੀ ਹੈ ਪਰ ਅਨੰਦਪੁਰੀ ਦੇ ਅਨੰਦਮਈ ਵਾਤਾਵਰਨ, ਅਨੰਦਪੁਰ ਦੇ 8 ਮਹੀਨੇ ਦੇ ਜਬਰਦਸਤ ਘੇਰੇ, ਅਨੰਦਪੁਰ ਨੂੰ ਛੱਡਣ, ਸਰਸਾ ਦੇ ਭਿਆਨਕ ਯੁੱਧ, ਪਰਿਵਾਰ ਵਿਛੋੜਾ, ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦੀਆਂ ਦੀਵਾਰਾਂ ਸਾਹਿਬਜ਼ਾਦਿਆਂ ਦੇ ਜਿੳੂਂਦੇ ਚਿਣੇ ਜਾਣਤੇ ਮਾਤਾ ਗੁਜਰੀ ਜੀ ਦੀ ਠੰਢੇ ਬੁਰਜ ਦੀ ਦਾਸਤਾਨ ਨੂੰ ਪੜ੍ਹ-ਸੁਣ ਕੇ-ਮਨ-ਸਰੀਰ ਰੋਸ-ਰੋਹ ਤੇ ਜੋਸ਼ ਦੀ ਲਹਿਰ ਦੌੜਦੀ ਹੈ| 8 ਤੋਂ 13 ਪੋਹ ਦੇ ਇਹ ਦਿਨ ਸਿੱਖ ਇਤਿਹਾਸ ਦੇ ਦਰਦਮਈ-ਗੰਭੀਰ ਪ੍ਰੀਖਿਆ ਦੇ ਦਿਨ ਸਨ| ਅਨੰਦਪੁਰ ਸਾਹਿਬ ਇਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ, ਸੇਵਕਾਂ ਦੀ ਪਰਖ ਕੀਤੀ, ਪੰਜ ਸਿਰਾਂ ਦੀ ਮੰਗ ਕਰਕੇ ਪੰਜ ਪਿਆਰਿਆਂ ਦਾ ਰੁਤਬਾ ਹਾਸਲ ਕਰਨ ਵਾਲਿਆਂ ਨੇ ਗੁਰੂ ਚਰਨਾਂ ਸੀਸ ਭੇਂਟ ਕੀਤੇ ਤੇ ਗੁਰਦੇਵ ਨੇ ਵੀ ਗੁਰਸਿੱਖਾਂ ਨਾਲ ਅਹਿਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਸਮਾਂ ਆਉਣਤੇ ਆਪਣਾ ਸਰਬੰਸ ਵਾਰ ਕੇ ਸੁਰਖ਼ਰੂ ਹੋਵੇਗਾ| ਇਸ ਸ਼ਹੀਦੀ ਸਪਤਾਹ ਵਿੱਚ ਗੁਰੂ ਜੀ ਨੇ ਕੀਤੇ ਕੌਲ ਨੂੰ ਪੂਰਿਆਂ ਕੀਤਾ|

ਅਨੰਦਪੁਰ ਸਾਹਿਬ ਨੂੰ ਲਾਹੌਰ ਦੇ ਸੂਬੇਦਾਰ ਜਬਰਦਸਤ ਖ਼ਾਨ, ਸਰਹਿੰਦ ਦੇ ਸੂਬੇਦਾਰ ਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ। ਅੱਠ ਮਹੀਨੇ ਤੀਕ ਰਹੇ ਇਸ ਜ਼ਬਰਦਸਤ ਘੇਰੇ ਕਾਰਨ ਅਨੰਦਗੜ੍ਹ ਦੇ ਕਿਲ੍ਹੇ ਜਲ-ਪਾਣੀ, ਅੰਨ ਦਾਣਾ ਆਉਣਾ ਬੰਦ ਹੋ ਗਿਆ। ਜੇਕਰ ਸਿੰਘ ਸੂਰਮੇ ਦੁਸ਼ਮਣ ਦਲਾਂਤੇ ਹਮਲਾ ਕਰਕੇ ਅੰਨ-ਪਾਣੀ ਦਾ ਪ੍ਰਬੰਧ ਕਰਦੇ, ਇਸ ਨਾਲ ਵੀ ਆਪਣਾ ਕਾਫ਼ੀ ਜਾਨੀ ਨੁਕਸਾਨ ਹੋ ਜਾਂਦਾ। ਵਿਸ਼ਾਲ ਤੇ ਲੰਮੇਰੇ ਘੇਰੇ ਦੇ ਬਾਵਜੂਦ ਸਿੰਘ ਚੜ੍ਹਦੀ ਕਲਾ ਸਨ। ਮੁਸੀਬਤ ਦੇ ਸਮੇਂ ਵੀ ਸਿੱਖਾਂ ਨੇ ਸਬਰ-ਸਿਦਕ ਤੋਂ ਕੰਮ ਲਿਆ| ਦੁਸ਼ਮਣ ਦਲਾਂ ਨੇ ਦੇਖਿਆ ਇਸ ਤਰ੍ਹਾਂ ਅਸੀਂ ਅਨੰਦਗੜ੍ਹ ਦੇ ਕਿਲ੍ਹੇਤੇ ਕਾਬਜ਼ ਨਹੀਂ ਹੋ ਸਕਾਂਗੇ ਤਾਂ ਉਨ੍ਹਾਂ ਕੁਰਾਨ ਸਰੀਫ਼ ਤੇ ਗਊ ਦੀਆਂ ਕਸਮਾਂ ਖਾ ਕੇ ਕਿਹਾ ਕਿ ਜੇਕਰ ਗੁਰੂ ਜੀ ਆਪਣੇ ਸਿੰਘਾਂ ਸਮੇਤ ਕਿਲ੍ਹੇ ਨੂੰ ਖ਼ਾਲੀ ਕਰਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਜਾਵੇਗਾ। ਬਸ ਕਿਲ੍ਹਾ ਖ਼ਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਦਲਾਂ ਨੇ ਭੁੱਖੇ ਭਾਣੇ ਸਿੰਘਾਂਤੇ ਹੱਲਾ ਬੋਲ ਦਿੱਤਾ| ਪੋਹ ਦੇ ਮਹੀਨੇ, ਬਾਰਸ਼ ਸਮੇਂ ਸ਼ੂਕਦੀ ਸਰਸਾ ਨਦੀ ਦੇ ਕੰਢੇ ਭਿਆਨਕ ਯੁੱਧ ਲੜਿਆ ਗਿਆ। ਭਾਈ ਬਚਿੱਤਰ ਸਿੰਘ ਅਤੇ ਕੁਝ ਹੋਰ ਸੂਰਮੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸ਼ਹੀਦੀ ਜਾਮ ਪੀ ਗਏ। ਬੇਸ਼ੁਮਾਰ ਕੀਮਤੀ ਸਾਹਿਤਕ ਸਰਮਾਇਆ, ਇਤਿਹਾਸਕ ਗ੍ਰੰਥ ਸਦਾ ਵਾਸਤੇ ਸਰਸਾ ਨਦੀ ਦੀ ਭੇਟ ਚੜ੍ਹ ਗਏ| ਚਾਰ-ਚੁਫ਼ੇਰੇ ਦੁਸ਼ਮਣ ਦਲ ਦੀ ਘੇਰਾਬੰਦੀ ਵਿਚ ਬਹੁਤ ਸਾਰੇ ਪਿਆਰੇ ਗੁਰਸਿੱਖ ਸ਼ਹੀਦ ਹੋ ਚੁੱਕੇ ਸਨ ਪਰ ਬਾਦਸ਼ਾਹ ਦਰਵੇਸ਼ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਸੰਗਤੀ ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਮੈਦਾਨ--ਜੰਗ ਕਰਨ ਦਾ ਆਦੇਸ਼ ਕਰਦੇ ਹਨ। ਸਰਸਾ ਕਿਨਾਰੇ ਹੀ ਕਲਗੀਧਰ ਦੇ ਪਰਿਵਾਰ ਦਾ ਸਦੀਵੀ ਵਿਛੋੜਾ ਪੈ ਗਿਆ। ਗੁਰੂ ਪਰਿਵਾਰ ਤਿੰਨ ਭਾਗਾਂ, ਤਿੰਨ ਦਿਸ਼ਾਵਾਂ ਵੰਡਿਆ ਗਿਆ| ਗੁਰੂ ਗੋਬਿੰਦ ਸਿੰਘ, ਦੋਵੇਂ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਗਿਣਤੀ ਦੇ ਸਿੰਘ, ਚਮਕੌਰ ਦੀ ਕੱਚੀ ਗੜ੍ਹੀ ਵਿੱਚ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਰਸੋਈਏ ਸਾਥ ਇਕ ਪਾਸੇ ਚੱਲ ਪਏ। ਚਮਕੌਰ ਦੀ ਕੱਚੀ ਗੜ੍ਹੀ ਵੱਡੇ ਸਾਹਿਬਜ਼ਾਦਿਆਂ, ਤਿੰਨ ਪਿਆਰਿਆਂ ਤੇ ਚਾਲੀ ਸਿੰਘਾਂ ਨੇ ਦਸ ਲੱਖ ਫ਼ੌਜ ਦਾ ਮੁਕਾਬਲਾ ਜਿਸ ਸੂਰਮਗਤੀ ਨਾਲ ਕੀਤਾ ਉਸ ਨੂੰ ਵਿਸ਼ਵ ਦਾ ਸਭ ਤੋਂ ਅਸਾਵਾਂ ਯੁੱਧ ਕਿਹਾ ਜਾਂਦਾ ਹੈ| ਅਫ਼ਗਾਨੀ ਤੇ ਤੁਖਾਰ ਦੇ ਘੋੜਿਆਂ ਦੇ ਸ਼ਾਹ ਸਵਾਰ, ਪ੍ਰਸ਼ਾਦੀ ਹਾਥੀ ਰੱਖਣ ਵਾਲੇ ਸੁਤੰਤਰ ਸਿੱਖ ਸੋਚ ਦੇ ਧਾਰਣੀ ਬਾਦਸ਼ਾਹਤ ਦੇ ਪ੍ਰਤੀਕ ਤਾਜ-ਬਾਜ, ਨਿਸ਼ਾਨ ਸਾਹਿਬ ਝੁਲਾਉਣ ਵਾਲੇ, ਨਿਗਾਰੇਤੇ ਚੋਟਾਂ ਲਗਵਾਉਣ ਵਾਲੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ ਨੰਗੇ ਪੈਰੀਂ ਵਿਚਰਨਾ ਪਿਆ ਪਰ ਕਿਧਰੇ ਗਿਲਾ, ਸ਼ਿਕਾਇਤ ਨਹੀਂ ਸਗੋਂ ਮਿੱਤਰ ਪਿਆਰੇ ਨੂੰ ਪਿਆਰ ਨਾਲ ਕਹਿੰਦੇ ਹਨ:

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ

ਤੁਧੁ ਬਿਨੁ ਰੋਗੁ ਰਜਾਈਯਾ ਦਾ ਓਢਣੁ ਨਾਗ ਨਿਵਾਸਾ ਦਾ ਰਹਣਾ (ਦਸਮ ਗ੍ਰੰਥ)

ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇਦਾਰ ਨੇ ਬੰਦੀ ਬਣਾ, ਠੰਢੇ ਬੁਰਜ ਵਿੱਚ ਕੈਦ ਕਰ ਦਿੱਤਾ| ਬਜ਼ੁਰਗ ਮਾਤਾ ਗੁਜਰੀ ਤੇ ਨੰਨੇ-ਮੁੰਨੇ ਸਾਹਿਬਜ਼ਾਦਿਆਂ , ਗੁਰੂ ਪਰਿਵਾਰ, ਪਿਆਰੇ ਗੁਰਸਿੱਖਾਂ ਦਾ ਸਦੀਵੀ ਵਿਛੋੜਾ, ਸਫ਼ਰ ਦੀਆਂ ਦੁਸ਼ਵਾਰੀਆਂ ਦੇ ਦਰਪੇਸ਼ ਕਿਵੇਂ ਗੁਜ਼ਾਰੇ ਹੋਣਗੇ, ਠੰਢ ਬੁਰਜ਼ ਦਿਨ-ਰਾਤ? ਖੁੱਲ੍ਹੇ ਖੇਤਰ ਦੀਆਂ ਬਰਫ਼ੀਲੀਆਂ ਸੀਤਲ ਹਵਾਵਾਂ, ਦੂਸਰੇ ਪਾਸੇ ਸਮੇਂ ਤੇ ਮੁਸੀਬਤਾਂ ਨਾਲ ਜੂਝ ਰਹੀ 83 ਸਾਲਾ ਦੀ ਬਜ਼ੁਰਗ ਮਾਤਾ ਨੇ ਬਾਲ ਵਰੇਸ ਦੇ ਆਪਣੇ ਪੋਤਰਿਆਂ ਨੂੰ ਕਿਵੇਂ ਆਪਣੇ ਬਜ਼ੁਰਗ ਸਰੀਰ ਦੀ ਗਰਮਾਇਸ਼ ਨਾਲ ਗਰਮ ਰੱਖਿਆ ਹੋਵੇਗਾ? ਕਲਪਨਾ ਕਰਨੀ ਮੁਸ਼ਕਿਲ ਹੈ, ਸੋਚ ਸ਼ਕਤੀ, ਸਾਥ ਨਹੀਂ ਦੇਂਦੀ ਕੁਦਰਤੀ ਨੇਮ ਅਨੁਸਾਰ ਬਾਲਾਂ ਤੇ ਬਜ਼ੁਰਗਾਂ ਨੂੰ ਸਰਦੀ ਛੇਤੀ ਪੋਹਦੀ ਤੇ ਸਤਾਉਂਦੀ ਹੈ| ਵਜ਼ੀਰ ਖਾਂ ਦੀ ਕਚਹਿਰੀ ਭੇਜਣ ਸਮੇਂ ਮਾਤਾ ਗੁਜਰੀ ਜੀ ਨੂੰ ਪਤਾ ਸੀ ਕਿ ਮੇਰੇ ਲਾਡਲੇ ਲਾਲ ਦੇ ਲਾਲਾਂ ਨੇ ਵਾਪਸ ਨਹੀਂ ਆਉਣਾ ਸਗੋਂ ਵਿਰਸੇ-ਵਿਰਾਸਤ ਨੂੰ ਜਿੰਦਾ ਰੱਖਣ, ਸਿੱਖੀ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਲਈ ਸ਼ਹੀਦ ਹੋ ਜਾਣਾ ਹੈ| ਸੂਬੇਦਾਰ ਸਰਹਿੰਦ ਵਜ਼ੀਰ ਖਾਂ ਤੇ ਕਾਜ਼ੀ ਨੇ ਵਕਤੀ-ਖੁਸ਼ਾਮਦ ਭਰਪੂਰ ਫਤਵਾ ਸੁਣਾਉਣਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਵਰੇਸ ਨੀਂਹਾਂ ਵਿੱਚ ਚਿਣ-ਸ਼ਹੀਦ ਕਰ ਦਿੱਤਾ ਗਿਆ|

ਬਾਬਾ ਫ਼ਤਹਿ ਸਿੰਘ ਜੀ, ਗੁਰੂ ਗੋਬਿੰਦ ਸਿੰਘ ਦੇ ਲਾਡਲੇ ਲਾਲ ਛੋਟੇ ਸਾਹਿਬਜ਼ਾਦੇ ਸਨ ਜਿਨ੍ਹਾਂ ਦੀ ਅਗਵਾਈ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਕਾਰਜਸ਼ੀਲ ਸਨ। ਫ਼ਤਹਿਗੜ੍ਹ ਸਾਹਿਬ ਦੀ ਧਰਤ ਸੁਹਾਵੀਤੇ ਮਾਤਾ ਗੁਜਰੀ ਜੀ ਨੇ ਆਪਣੇ ਲਾਡਲੇ ਪੋਤਰੇ ਬਾਬਾ ਫ਼ਤਹਿ ਸਿੰਘ ਨਾਲ ਅਨੰਦਪੁਰੀ ਕੀਤਾ ਕਰਾਰ ਪੂਰਾ ਕੀਤਾ| ਬਾਬਾ ਫ਼ਤਹਿ ਸਿੰਘ ਕੇਵਲ ਦੋ ਸਾਲ ਦੀ ਬਾਲ ਵਰੇਸ ਸਨ ਕਿ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਗਏ| ਦਾਦੀ ਮਾਂ ਨੂੰ ਆਪਣੇ ਮਾਂ-ਮਿਟਰ ਪੋਤਰੇ ਦੀ ਪਾਲਣਾ ਕਰਨੀ ਪਈ|ਬਾਬਾ ਫ਼ਤਹਿ ਸਿੰਘ ਮਾਂ ਦੀ ਮੰਗ ਕਰਦੇ ਹਨ-ਮੇਰੀ ਮਾਂ ਕਿਥੇ ਹੈ ? ਮੈਂ ਮਾਂ ਪਾਸ ਜਾਣਾ ਹੈ| ਸਾਹਿਬਜ਼ਾਦੇ ਨੂੰ ਵਰਚਾਉਣ ਵਾਸਤੇ ਭਾਈ ਚੌਪਾ ਸਿੰਘ ਘੋੜਾ ਬੰਨ੍ਹਦਾ ਹੈ, ਖਿਡੌਣੇ ਤੇ ਮਠਿਆਈਆਂ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਬਾਬਾ ਫ਼ਤਹਿ ਸਿੰਘ ਮਾਂ ਨੂੰ ਮਿਲਣਾ ਲੋਚਦੇ ਹਨ| ਮਾਂ ਗੁਜਰੀ ਵੱਡਾ ਦਿਲ ਕਰਕੇ ਕਹਿੰਦੀ ਹੈ, ਪੁੱਤ ਤੇਰੀ ਮਾਂ ਸੱਚਖੰਡ ਚਲੀ ਗਈ| ਸਾਹਿਬਜ਼ਾਦਾ ਕਹਿੰਦਾ, ਮੈਂ ਵੀ ਮਾਂ ਪਾਸ ਸਚਖੰਡ ਜਾਣਾ ਹੈ। ਮਾਤਾ ਗੁਜਰੀ ਸੁਭਾਵਿਕ ਕਹਿੰਦੀ ਹੈ ਲਾਲ ਜਿਸ ਦਿਨ ਤੂੰ ਸੱਚਖੰਡ ਜਾਵੇਗਾ| ਤੇਰੀ ਦਾਦੀ ਮਾਂ ਵੀ ਨਾਲ ਜਾਵੇਗੀ ! ਤੇਰੀ ਦਾਦੀ ਮਾਂ ਦਾ ਵੀ ਧਰਤੀਤੇ ਉਹ ਆਖ਼ਰੀ ਦਿਨ ਹੋਵੇਗਾ ਮਾਤਾ ਗੁਜਰੀ ਜੀ ਨੇ ਬਾਬਾ ਫ਼ਤਹਿ ਸਿੰਘ ਨਾਲ ਅਨੰਦਪੁਰੀ ਦੀ ਧਰਤੀਤੇ ਕੀਤਾ ਕਰਾਰ ਸਰਹਿੰਦ ਦੀ ਧਰਤੀਤੇ ਪੂਰਾ ਕਰ ਦਿਖਾਇਆ| ਜਦ ਦਾਦੀ ਮਾਂ, ਮਾਂ ਗੁਜਰੀ ਨੂੰ ਖ਼ਬਰ ਮਿਲੀ ਕਿ ਤੇਰੇ ਪੋਤਰੇ ਸ਼ਹੀਦ ਹੋ ਚੁੱਕੇ ਹਨ| ਮਾਂ ਵੀ ਆਪਣੇ ਪੋਤਰਿਆਂ ਨਾਲ ਹੀ ਸੱਚਖੰਡ ਧਿਆਨਾ ਕਰ ਗਈ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਦਾਸਤਾਨ ਸੁਣ ਕੇ ਸਤਿਗੁਰੂ ਜੀ ਗ਼ਮਗੀਨ ਨਹੀਂ ਹੋਏ ਸਗੋਂ ਫ਼ਖ਼ਰ ਨਾਲ ਕਿਹਾ ਸੀ:ਇਨ ਪੁਤ੍ਰਨ ਕੇ ਸੀਸ ਮੈ ਵਾਰ ਦੀਏ ਸੁਤ ਚਾਰ।ਚਾਰ ਮੁਏ ਤੋਂ ਕਿਆ ਭਲਾ ਜੀਵਤ ਕਈ ਹਜ਼ਾਰ ਦਸਮੇਸ਼ ਪਿਤਾ ਨੇ ਸਾਡੇ ਨਾਲ ਇਕਰਾਰ ਕੀਤਾ ਸੀ ਜੋ ਪੂਰਾ ਕੀਤਾ: ਪਹਿਲੇ ਪਿਤਾ ਕਟਾਯਾ ਅਬ ਬੇਟੇ ਕਟਾਉਗਾ। ਨਾਨਕ ਕਾ ਬਾਗ ਖੂੁਨਿ ਜਿਗਰ ਸੇ ਖਿਲਾਉਗਾ

ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸੰਸਾਰ ਸਿਜਦਾ ਕਰਦਾ |

Recent Posts

More About Shoperclub